Header

ਬੈਕਫਿੰਕੋ ਦੀਆਂ ਕਰਜਾ ਸਕੀਮਾਂ ਤੇ ਟਰੇਨਿੰਗ ਪ੍ਰੋਗਰਾਮ

 1.  ਟਰਮ ਲੋਨ ਸਕੀਮ :
ਬੈਕਫਿੰਕੋ ਟਰਮ ਲੋਨ ਸਕੀਮ ਅਧੀਨ ਐਨ.ਬੀ.ਸੀ.ਐਫ.ਡੀ.ਸੀ. ਅਤੇ ਐਨ.ਐਮ.ਡੀ.ਐਫ.ਸੀ. ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵਲੋ ਘੋਸਿਤ ਪਛੜੀਆਂ ਸ੍ਰੇਣੀਆਂ ਅਤੇ ਭਾਰਤ ਸਰਕਾਰ ਵਲੋ ਘੋਸਿਤ ਘੱਟ ਗਿਣਤੀ ਵਰਗ ਦੇ ਲੋਕਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਸਵੈ-ਰੋਜਗਾਰ ਸਕੀਮਾਂ ਅਧੀਨ ਸਸਤੇ ਵਿਆਜ ਦਰਾਂ ਤੇ ਕਰਜੇ ਦਿੰਦੀ ਹੈ| ਰਾਸਟਰੀ ਕਾਰਪੋਰੇਸਨਾਂ ਤੋ ਸਕੀਮ ਦੀ ਲਾਗਤ ਦਾ 85% ਹਿੱਸਾ ਬਤੌਰ ਟਰਮ ਲੋਨ ਪ੍ਰਾਪਤ ਕੀਤਾ ਜਾਂਦਾ ਹੈ, 10% ਬਤੌਰ ਮਾਰਜਨ ਮਨੀ ਪੰਜਾਬ ਸਟੇਟ ਪਾਉਦੀ ਹੈ ਅਤੇ ਬਾਕੀ ਦਾ 5% ਲਾਭਪਾਤਰੀ ਪਾਉਦਾ ਹੈ| ਇਸ ਸਕੀਮ ਤਹਿਤ ਕਰਜੇ ਖੇਤੀਬਾੜੀ ਅਤੇ ਸਹਾਇਕ ਧੰਦੇ, ਛੋਟੇ ਕਾਰੋਬਾਰ ਅਤੇ ਸਰਵਿਸ ਸੈਕਟਰ, ਟੈਕਨੀਕਲ ਟਰੇਡਾਂ ਆਦਿ ਲਈ ਦਿੱਤੇ ਜਾਂਦੇ ਹਨ|

 ਕਰਜਾ ਲੈਣ ਲਈ ਮੁੱਖ ਯੋਗਤਾਵਾਂ :
 
 •  
 • ਪੰਜਾਬ ਦਾ ਪੱਕਾ ਵਸਨੀਕ ਹੋਵੇ|
 •  
 • ਉਮਰ 18 ਤੋ 55 ਸਾਲ ਤੱਕ ਹੋਣੀ ਚਾਹੀਦੀ ਹੈ|
 •  
 • ਪੰਜਾਬ ਸਰਕਾਰ ਵਲੋ ਘੋਸਿਤ ਪਛੜੀ ਸ੍ਰੇਣੀ ਜਾਂ ਭਾਰਤ ਸਰਕਾਰ ਵਲੋ ਘੋਸਿਤ ਘੱਟ ਗਿਣਤੀ ਵਰਗ ਨਾਲ ਸਬੰਧ ਰੱਖਦਾ ਹੋਵੇ|
 •  
 • ਸਹਿਰੀ ਇਲਾਕੇ ਵਿੱਚ ਵੱਸਦੇ ਵਿਅਕਤੀਆਂ ਦੀ ਸਲਾਨਾ ਪ੍ਰਵਾਰਿਕ ਆਮਦਨ 81000/- ਰੁਪਏ ਤੋ ਘੱਟ ਅਤੇ ਪੇਡੂ ਇਲਾਕਿਆਂ ਵਿੱਚ ਵੱਸਦੇ ਵਿਅਕਤੀਆਂ ਲਈ ਇਹ ਸੀਮਾ 103000/- ਰੁਪਏ ਤੋ ਘੱਟ ਹੋਣੀ ਚਾਹੀਦੀ ਹੈ|
 •  
 • ਜੇਕਰ ਕੋਈ ਵਿਅਕਤੀ ਕਰਜਾ ਟੈਕਨੀਕਲ ਕਿੱਤੇ ਲਈ ਲੈਣਾ ਚਾਹੁੰਦਾ ਹੈ ਤਾਂ ਘੱਟੋ ਘੱਟ ਮੈਟ੍ਰਿਕ ਪਾਸ ਹੋਵੇ| ਜਿਹਨਾਂ ਨੇ ਟਰੇਨਿੰਗ ਲਈ ਹੈ, ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ| ਪਿਤਾ ਪੁਰਖੀ ਅਤੇ ਨਾਨ ਟੈਕਨੀਕਲ ਸਕੀਮਾਂ ਲਈ ਇਹ ਸਰਤ ਜਰੂਰੀ ਨਹੀ ਹੈ|
     
   2.  ਐਜੂਕੇਸਨ ਲੋਨ ਸਕੀਮ :
   
      ਏ) ਪਛੜੀ ਸ੍ਰੇਣੀ ਲਈ
  ਬੈਕਫਿੰਕੋ ਟਰਮ ਲੋਨ ਸਕੀਮ ਅਧੀਨ ਐਨ.ਬੀ.ਸੀ.ਐਫ.ਡੀ.ਸੀ. ਅਤੇ ਐਨ.ਐਮ.ਡੀ.ਐਫ.ਸੀ. ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵਲੋ ਘੋਸਿਤ ਪਛੜੀਆਂ ਸ੍ਰੇਣੀਆਂ ਅਤੇ ਭਾਰਤ ਸਰਕਾਰ ਵਲੋ ਘੋਸਿਤ ਘੱਟ ਗਿਣਤੀ ਵਰਗ ਦੇ ਲੋਕਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਸਵੈ-ਰੋਜਗਾਰ ਸਕੀਮਾਂ ਅਧੀਨ ਸਸਤੇ ਵਿਆਜ ਦਰਾਂ ਤੇ ਕਰਜੇ ਦਿੰਦੀ ਹੈ| ਰਾਸਟਰੀ ਕਾਰਪੋਰੇਸਨਾਂ ਤੋ ਸਕੀਮ ਦੀ ਲਾਗਤ ਦਾ 85% ਹਿੱਸਾ ਬਤੌਰ ਟਰਮ ਲੋਨ ਪ੍ਰਾਪਤ ਕੀਤਾ ਜਾਂਦਾ ਹੈ, 10% ਬਤੌਰ ਮਾਰਜਨ ਮਨੀ ਪੰਜਾਬ ਸਟੇਟ ਪਾਉਦੀ ਹੈ ਅਤੇ ਬਾਕੀ ਦਾ 5% ਲਾਭਪਾਤਰੀ ਪਾਉਦਾ ਹੈ| ਇਸ ਸਕੀਮ ਤਹਿਤ ਕਰਜੇ ਖੇਤੀਬਾੜੀ ਅਤੇ ਸਹਾਇਕ ਧੰਦੇ, ਛੋਟੇ ਕਾਰੋਬਾਰ ਅਤੇ ਸਰਵਿਸ ਸੈਕਟਰ, ਟੈਕਨੀਕਲ ਟਰੇਡਾਂ ਆਦਿ ਲਈ ਦਿੱਤੇ ਜਾਂਦੇ ਹਨ|

      ਬੀ) ਘੱਟ ਗਿਣਤੀ ਵਰਗ ਲਈ
  ਐਨ.ਐਮ.ਡੀ.ਐਫ.ਸੀ. ਵਲੋ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਲਈ 2.50 ਲੱਖ ਰੁਪਏ ਦਾ ਕਰਜਾ 3% ਸਲਾਨਾ ਵਿਆਜ ਦੀ ਦਰ ਤੇ ਉਚੇਰੀ ਪੜ੍ਹਾਈ ਕਰਨ ਲਈ ਦਿੱਤਾ ਜਾਂਦਾ ਹੈ| ਘੱਟ ਗਿਣਤੀ ਵਰਗ ਦੇ ਤਹਿਤ ਵੀ ਕਰਜੇ ਦੀ ਵਾਪਸੀ 5 ਸਾਲਾਂ ਵਿੱਚ ਕੀਤੀ ਜਾਂਦੀ ਹੈ |

   3.  ਵੋਕੇਸਨਲ ਟਰੇਨਿੰਗ ਪ੍ਰੋਗਰਾਮ :
  ਬੈਕਫਿੰਕੋ ਦੋਵੇ ਰਾਸਟਰੀ ਕਾਰਪੋਰੇਸਨਾਂ (ਐਨ.ਬੀ.ਸੀ.ਐਫ.ਡੀ.ਸੀ. ਅਤੇ ਐਨ.ਐਮ.ਡੀ.ਐਫ.ਸੀ.) ਦੇ ਸਹਿਯੋਗ ਨਾਲ ਪਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਉਮੀਦਵਾਰਾਂ ਲਈ ਵੋਕੇਸਨਲ ਟਰੇਨਿੰਗ ਵੀ ਚਲਾ ਰਹੀ ਹੈ| ਇਸ ਸਕੀਮ ਤਹਿਤ ਬੈਕਫਿੰਕੋ ਨੇ ਰਾਸਟਰੀ ਛੋਟੇ ਉਦਯੋਗ ਕਾਰਪੋਰੇਸਨ ਦੇ ਰਾਜਪੁਰਾ ਸੈਟਰ, ਐਪਰਲ ਟਰੇਨਿਗ ਐਡ ਡਜਾਇਨ ਸੈਟਰ, ਲੁਧਿਆਣਾ ਦੇ ਸਹਿਯੋਗ ਨਾਲ ਇਹ ਸਕੀਮਾਂ ਚਲਾ ਰਹੀ ਹੈ| ਟਰੇਨਿੰਗ ਦੇਣ ਦਾ ਸਾਰਾ ਖਰਚਾ ਰਾਸਟਰੀ ਕਾਰਪੋਰੇਸਨਾਂ ਵਲੋ ਦਿੱਤਾ ਜਾਂਦਾ ਹੈ |

   4.  ਨਿਊ ਸਵਰਨਿਮਾ ਸਕੀਮ :
  ਐਨ.ਬੀ.ਸੀ.ਐਫ.ਡੀ.ਸੀ. ਨਵੀ ਦਿੱਲੀ ਦੇ ਸਹਿਯੋਗ ਨਾਂਲ ਪਛੜੀਆਂ ਸ੍ਰੇਣੀਆਂ ਦੀਆਂ ਔਰਤਾਂ ਜਿਹਨਾਂ ਦੀ ਉਮਰ 18 ਤੋ 55 ਸਾਲ ਹੋਵੇ ਸਵੈ-ਰੁਜਗਾਰ ਸਥਾਪਤ ਕਰਨ ਲਈ ਨਿਊ ਸਵਰਨਿਮਾ ਸਕੀਮ ਚਲਾਈ ਜਾ ਰਹੀ ਹੈ| ਇਸ ਸਕੀਮ ਤਹਿਤ 50000/- ਰੁਪਏ ਤੱਕ ਦੇ ਕਰਜੇ 4% ਸਲਾਨਾ ਵਿਆਜ ਦੀ ਦਰ ਤੇ ਦਿੱਤਾ ਜਾਂਦਾ ਹੈ| ਕਰਜੇ ਦੀ ਵਾਪਸੀ 5 ਸਾਲਾਂ ਵਿੱਚ 20 ਤਿਮਾਹੀ ਕਿਸਤਾਂ ਵਿੱਚ ਕੀਤੀ ਜਾਂਦੀ ਹੈ| ਇਸ ਸਕੀਮ ਤਹਿਤ ਵੀ ਸਲਾਨਾ ਆਮਦਨ ਦੀ ਸੀਮਾ ਉਕਤ ਅਨੁਸਾਰ ਹੈ|

   5.  ਮਹਿਲਾ ਸਮਰਿਧੀ ਯੋਜਨਾ:
  ਪਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੀਆਂ ਔਰਤਾਂ ਨੂੰ ਸਵੈ -ਰੋਜਗਾਰ ਸਕੀਮਾਂ ਅਧੀਨ ਕਰਜੇ ਦੇਣ ਲਈ ਦੋਵੇ ਰਾਸਟਰੀ ਕਾਰਪੋਰੇਸਨਾਂ ਵਲੋ ਮਹਿਲਾ ਸਮਰਿਧੀ ਯੋਜਨਾ ਆਰੰਭ ਕੀਤੀ ਗਈ ਹੈ| ਇਸ ਯੋਜਨਾ ਤਹਿਤ 25,000/- ਰੁਪਏ ਤੱਕ ਕਰਜਾ 4 % ਸਲਾਨਾ ਵਿਆਜ ਦੀ ਦਰ ਤੇ ਦਿੱਤਾ ਜਾਦਾ ਹੈ| ਇਸ ਸਕੀਮ ਤਹਿਤ ਇਸ ਵਰਗ ਨਾਲ ਸਬੰਧਤ ਕੋਈ ਵੀ ਔਰਤ ਕੋਈ ਵੀ ਸਮੈ-ਰੋਜਗਾਰ ਸਥਾਪਤ ਕਰਨ ਲਈ ਕਰਜਾ ਪ੍ਰਾਪਤ ਕਰ ਸਕਦੀ ਹੈ|

   6.  ਮਾਇਕਰੋ ਫਾਇਨਾਂਸ ਸਕੀਮ:
  ਇਸ ਸਕੀਮ ਤਹਿਤ ਪਛੜੀਆਂ ਸ੍ਰੇਣੀਆਂ ਤੇ ਧੱਟ ਗਿਣਤੀ ਵਰਗ ਦੇ ਗਰੀਬ ਲੋਕਾਂ ਨੂੰ ਛੋਟੇ ਛੋਟੇ ਕਾਰੋਬਾਰਾਂ ਲਈ 25,000/- ਰੁਪਏ ਤੱਕ ਕਰਜਾ 5% ਸਲਾਨਾ ਵਿਆਜ ਦੀ ਦਰ ਤੇ ** ਸੈਲਫ- ਹੈਲਪ- ਗਰੁੱਪ ** ਗਠਿਤ ਕਰਕੇ ਦਿੱਤਾ ਜਾਂਦਾ ਹੈ |